ਜੁਲਾਈ-ਅਗਸਤ, 02
ਪਹਿਲਾ ਲੱਖ
ਸੰਤ ਸਿੰਘ ਸੇਖੋਂ
ਮੈਨੂੰ ਮੇਰੇ ਮਿੱਤਰ ਕਈ ਵਾਰ ਪ੍ਰਸੰਸਾਮਈ ਸੁਰ ਵਿਚ ਆਖ ਦਿੰਦੇ ਹਨ ਕਿ ਮੇਰੇ ਪਾਸ ਧਨ ਇਕੱਤਰ ਨਾ ਹੋਣ ਦਾ ਕਾਰਨ ਮੇਰੀ ਮਾਇਆ ਪ੍ਰਤੀ ਬੇਰੁਖੀ ਹੈ. ਮੇਰਾ ਉੱਤਰ ਹੈ ਕਿ ਉਨ੍ਹਾਂ ਨੂੰ ਭੁਲੇਖਾ ਹੈ. ਮੈਂ ਤਾਂ ਮਾਇਆ ਦੇ ਪਿੱਛੇ ਇਤਨੀ ਨੱਠ ਭੱਜ ਕੀਤੀ ਹੈ ਜਿਤਨੀ ਆਮ ਲੋਕ ਨਹੀਂ ਕਰਦੇ.
ਸਾਹਾਂ ਦੀ ਸ਼ਤਰੰਜ ਖੇਲਦਾ ਬੰਦਾ
ਜਸਵੰਤ ਦੀਦ
ਉਸਦਾ ਅਸਲੀ ਨਾਂ ਦੁਰਗਾ ਦੱਤ ਸੀ ਤੇ ਉਸਨੇ ਕਵਿਤਾ ਲਿਖਣ ਸਮੇਂ ਆਪਣਾ ਨਾਂ ਸਵਿਤੋਜ ਰੱਖ ਲਿਆ ਸੀ. ਬਾਅਦ ਵਿਚ ਉਸਨੇ ਆਪਣੇ ਆਪ ਨੂੰ ਦੁਰਗਾ ਦੱਤ ਸਵਿਤੋਜ ਲਿਖਣਾ ਸ਼ੁਰੂ ਕਰ ਦਿੱਤਾ.
ਕਾਕਾ ਖਾਂ ਮਰਾਸੀ
(ਗਰਾਂ ਮਾਨਸਾ, ਉਮਰ 70 ਸਾਲ) ? ਮੀਰ ਸਾਹਿਬ, ਤੁਹਾਡਾ ਮਰਾਸੀਪੁਣਾ ਢਿੱਲਾ ਪੈ ਗਿਐ.
-ਗੱਲ ਇਉਂ ਹੈ ਬਈ ਹੁਣ ਤਾਂ ਕੁੱਲ ਮਿਲਾ ਕੇ ਸਾਰਾ ਦੇਸ ਹੀ ਮਰਾਸੀ ਬਣਿਆ ਪਿਆ ਹੈ. ਹਰ ਬੰਦਾ ਮਰਾਸੀ. ਹੁਣ ਕੁੱਝ ਵੀ ਲੈਣੈ, ਕਹਿਣਗੇ ਕਰਲੋ ਮੁਜ਼ਾਹਰਾ. ਫਿਰ ਰੌਲਾ ਪਾਉਣਾ, ਟਿੱਚਰਾਂ, ਇੱਜ਼ਤ, ਬੇ-ਇਜ਼ਤ ਕਰਨਾ, ਇਹ ਕੰਮ ਸਾਡਾ ਸੀ. ਹੁਣ ਅਜਿਹੇ ਕੰਮ ਲੋਕ ਆਪ ਹੀ ਕਰੀ ਜਾਂਦੇ ਨੇ. ਸੋ ਮਰਾਸੀ ਨਾਲ ਮਰਾਸੀ ਤਾਂ ਨਹੀਂ ਹੋਇਆ ਜਾ ਸਕਦਾ ਨਾ?
ਇਸ ਅੰਕ ਦੀਆਂ ਹੋਰ ਰਚਨਾਵਾਂ
ਕਵਿਤਾਵਾਂ/ ਦਰਸ਼ਪਾਲ, ਕਲਾਊਨ ਉਰਫ਼ ਪੋਸਟ ਮਾਡਰਨ ਹੁੱਥੂ/ ਗੁਰਦੇਵ ਚੌਹੇਨ, ਅਮਰਜੀਤ ਚੰਦਨ ਦੀਆਂ ਚਾਰ ਕਵਿਤਾਵਾਂ, ਸੋਰਦ ਸੁਦੀਪ ਦੀਆਂ ਚਾਰ ਕਵਿਤਾਵਾਂ, ਘਾਹ ਮੰਡੀ/ ਮੋਹਨ ਮਤਿਆਲਵੀ, ਉਸ ਕਾ ਨਾਮ ਫ਼ਕੀਰ/ ਅਜਮੇਰ ਸਿੰਘ(ਡਾ.), ਬ੍ਰਿਹੋਂ ਦਾ ਸਿਤਾਰ/ ਸੁਰਿੰਦਰ ਨੀਰ, ਰੱਬ ਤੇ ਮਸਖ਼ਰੇ/ ਪਰਮਿੰਦਰ ਸੋਢੀ, ਸੈਦੋ ਮਰਾਸੀ/ ਮਲਕੀਤ, ਵੰਝਲ/ ਸਰਬਜੀਤ ਧਾਲੀਵਾਲ, ਮੈਂ ਆਈ ਹਾਂ/ ਬਲਵਿੰਦਰ ਸੰਦੂ ਅਤੇ ਹੋਰ ਕਈ ਰਚਨਾਵਾਂ.