ਮਾਰਚ ਅਪ੍ਰੈਲ, 04
ਮੈਂ ਕੱਲ੍ਹ ਤੱਕ ਨਹੀਂ ਰਹਿਣਾ
ਗੁਰਦੇਵ ਚੌਹਾਨ
ਮੈਂ ਨਾ ਆਪਣੀ ਜਿੰਦਗੀ ਬਾਰੇ ਬਹੁਤੀ ਸੰਜੀਦਗੀ ਨਾਲ ਸੋਚਿਆ ਹੈ ਨਾ ਕਦੇ ਮੌਤ ਬਾਰੇ. ਜਿੰਦਗੀ ਮੈਨੂੰ ਹਮੇਸ਼ਾ ਗਰੰਟੀਸ਼ੁਦਾ ਹੀ ਲਗੀ ਹੈ, ਜਿਵੇਂ ਇਸ ਨੂੰ ਕੁਝ ਹੋ ਹੀ ਨਾ ਸਕਦਾ ਹੋਵੇ,
ਮੌਤ ਸੰਗ, ਇੱਕ ਰਾਤ
ਮਨਮੋਹਨ ਬਾਵਾ
ਜੀਵਨ ਅਤੇ ਮੌਤ ਦੋ ਪਹੀਏ ਹਨ, ਪੂਰੀ ਪ੍ਰਕਿਰਤੀ ਦੇ. ਜੀਵਨ ਨਾਲ ਵੀ ਸਹੀ ਤੌਰ ’ਤੇ ਉਹੀ ਸੰਵਾਦ ਰਚਾ ਸਕਦਾ ਹੈ ਜੋ ਆਪਣੀ ਮੌਤ ਤੋਂ ਅਵੇਸਲਾ ਨਾ ਹੋਵੇ. ਜਿਵੇਂ ਜੀਵਨ ਬਿਨ ਮੌਤ ਸੰਭਵ ਨਹੀਂ, ਉਵੇਂ ਹੀ ਮੌਤ ਬਿਨ ਜੀਵਨ ਹੋਂਦ ’ਚ ਨਹੀਂ ਆ ਸਕਦਾ. ਜੀਵਨ ਅਤੇ ਮੌਤ ਸਾਰੀਆਂ ਫ਼ਲਾਸਫੀਆਂ ਦਾ ਮੂਲ ਹੈ, ਖਾਸ ਕਰਕੇ ਭਾਰਤੀ ਦਰਸ਼ਨ ਦਾ. ਵੈਦਿਕ ਕਾਲ ਤੋਂ ਲੈ ਕੇ ਕ੍ਰਿਸ਼ਨਾਮੂਰਤੀ, ਓਸ਼ੋ ਆਦਿ ਨੇ ਇਸ ਬਾਰੇ ਬਹੁਤ ਆਖਿਆ ਹੈ ਅਤੇ ਇਸ ਬਾਰੇ ਕੁੱਝ ਲਿਖਣਾ ਉਨ੍ਹਾਂ ਦੇ ਸ਼ਬਦਾਂ ਨੂੰ ਹੀ ਦਹੁਰਾਉਣਾ ਹੋਵੇਗਾ.
ਆਖ਼ਰੀ ਵਾਰ
ਸਿੱਧੂ ਦਮਦਮੀ
ਜ਼ਿੰਦਗੀ ਨੂੰ ਮਣਾਂ-ਮੂੰਹੀਂ ਪਿਆਰ ਕਰਨ ਵਾਲੇ ਉਸ ਜ਼ਹੀਨ ਸਖਸ਼ ਨੇ ,ਅਗਸਤ ਦੋ ਹਜ਼ਾਰ ਤਿੰਨ ਦੀ 18 ਤਾਰੀਕ ਦੀ ਠੀਕ ਅੱਧੀ ਰਾਤ ਨੂੰ, ਓਸ ਕੁਰੱਪਟ ਤੇ ਬੇਈਮਾਨ ਸਮਾਜਿਕ ਤਾਣੇ-ਬਾਣੇ/ ਅਫ਼ਸਰਸ਼ਾਹੀ/ ਸਿਆਸਤ, ਜਿਸ ਨੇ ਉਸ ਦੀ ‘ਜਿੰਦਗੀ ਵਿਚ ਕੁਝ ਵੀ ਜਿਊਣ ਯੋਗ ਨਹੀਂ ਸੀ’ ਛੱਡਿਆ, ਵਿਰੁੱਧ ਆਪਣਾ ਆਖਰੀ ਰੋਸ ਕਾਨੀਬੰਦ ਕੀਤਾ ਅਤੇ ਉਸ ਉੱਤੇ ਆਪਣੀ ਮੌਤ ਦੀ ਸੀਲ ਲਾ ਦਿਤੀ.