ਜਨਵਰੀ ਫ਼ਰਵਰੀ, 04
ਕੁੱਝ ਸਾਨੂੰ ਮਰਨ ਦਾ ਸ਼ੌਕ ਵੀ ਸੀ
ਨਿਰੁਪਮਾ ਦੱਤ
ਫ਼ਰਵਰੀ ਦਾ ਠੰਡਾ ਮਹੀਨਾ. ਸੰਨ 1980. ਉਮਰ ਪੱਚੀ ਸਾਲ. ਰਾਤ ਦੇ ਦੋ ਕੁ ਵਜੇ ਚੰਡੀਗੜ੍ਹ ਦੇ ਮੱਧਿਆ ਮਾਰਗ ’ਤੇ ਆਟੋ-ਰਿਕਸ਼ਾ ਭੱਜੀ ਜਾ ਰਿਹਾ ਸੀ. ਆਟੋ ਦੇ ਨਾਲ-ਨਾਲ ਚੱਲਦੇ ਮੇਰੇ ਹਰੇ ਰੰਗ ਦੇ ਹੀਰੋ ਮੈਜੇਸਟਿਕ ’ਤੇ ਮੇਰਾ ਭਰਾ ਸਲਿਲ ਸਵਾਰ ਸੀ.
ਜੀਅਰੇ ਓਲ੍ਹਾ ਨਾਮ ਕਾ
ਗੁਲਜ਼ਾਰ ਸਿੰਘ ਸੰਧੂ
ਓਹਲੇ ਬਿਨਾਂ ਸਰਿਆ ਨਹੀਂ ਕਰਦਾ. ਓਹਲਾ ਨਾ ਰੱਖੀਏ ਕਤਲ ਹੋ ਸਕਦੇ ਹਨ. ਪਰਲੋਂ ਆ ਸਕਦੀ ਹੈ. ਆਸਮਾਨ ਟੁੱਟ ਸਕਦਾ ਹੈ.
ਟੁੱਟੀ ਹੋਈ ਚੀਜ਼ ਜੁੜਿਆ ਨਹੀਂ ਕਰਦੀ.
ਵਿਆਹ ਤੋਂ ਪਿੱਛੋਂ ਘਰ ਵਿਚ ਨਵਾਂ ਜੀਅ ਆਉਂਦਾ ਹੈ ਤਾਂ ਉਸਨੂੰ ਸਹੁਰੇ ਤੋਂ ਹੀ ਨਹੀਂ ਜੇਠਾਂ ਤੋਂ ਵੀ ਪਰਦਾ ਕਰਨਾ ਪੈਂਦਾ ਹੈ. ਸੱਸਾਂ ਆਪਣੀਆਂ ਥੁੜਾਂ ਨੂੰ ਛੁਪਾਉਣ ਲਈ ਬਹੁਲਤਾ ਦੀ ਬੁੱਕਲ ਮਾਰੀ ਰੱਖਦੀਆਂ ਹਨ. ਔਲਾਦ ਮਾੜੀ ਹੋਵੇ ਤਾਂ ਉਸਨੂੰ ਏਧਰ ਓਧਰ ਕਰ ਛੱਡੀ ਦਾ ਹੈ. ਰਾਜਸੀ ਲੋਕ ਆਏ ਦਿਨ ਰੂਪੋਸ਼ ਹੁੰਦੇ ਹਨ. ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਆਪਣੇ ਕਮੀਊਨਿਸਟ ਮਿੱਤਰ ਅੱਛਰ ਸਿੰਘ ਛੀਨਾ ਦੇ ਆਪਣੀ ਸਰਕਾਰ ਤੋਂ ਵਾਰੰਟ ਕਢਵਾ ਕੇ ਉਸਨੂੰ ਆਪਣੀ ਕੋਠੀ ਪਨਾਹ ਦਿੰਦਾ ਹੁੰਦਾ ਸੀ.
ਕਵਿਤਾ ਤੋਂ ਨਿਆਰੇ
ਅਮਰਜੀਤ ਚੰਦਨ
ਲਿਖਾਰੀ ਹਰ ਵੇਲੇ ਲਿਖਣ ਦਾ ਸੋਚਦਾ ਰਹਿੰਦਾ ਹੈ. ਬੰਦੇ ਨਾਲ਼ ਐਨਾ ਕੁਝ ਹੁੰਦਾ ਹੈ; ਨਾ ਉਹ ਸਾਰਾ ਚੇਤੇ ਰਹਿਣਾ ਹੁੰਦਾ ਹੈ ਤੇ ਨਾ ਸਭ ਕੁਝ ਲਿਖਤ ਚ ਆਉਂਦਾ ਹੈ. ਕਿਤੇ ਕਿਸੇ ਵੇਲੇ ਹੋਇਆ ਕੁਝ ਓਸੇ ਵੇਲੇ ਹੀ ਕਵਿਤਾ ਨਹੀਂ ਬਣਦਾ, ਵਰ੍ਹਿਆਂ ਮਗਰੋਂ ਵੀ ਬਣ ਸਕਦਾ ਹੈ. ਕਈ ਵੇਰ ਕਦੇ ਵੀ ਨਹੀਂ ਬਣਦਾ. ਕੌਣ ਜਾਣੇ - ਕਿਸੇ ਗੱਲ ਦੀ ਕਵਿਤਾ ਕਿਉਂ ਬਣਦੀ ਹੈ; ਕਿਸੇ ਦੀ ਕਹਾਣੀ, ਕੋਈ ਗੱਲ ਕੋਮਲ ਲੇਖ ਚ ਹੀ ਕਿਉਂ ਲਿਖ ਹੁੰਦੀ ਹੈ? (ਲਹਿੰਦੇ ਪੰਜਾਬ ਦੇ ਲਿਖਾਰੀ ਫ਼ਰਾਂਸੀਸੀ ਸ਼ਬਦ ਬੈੱਲ ਲੈਤ੍ਰ ਭੲਲਲੲ ਲੲਟਟਰੲ ਨੂੰ ‘ਕੋਮਲ ਲੇਖ’ ਕਹਿੰਦੇ ਹਨ.)