ਜੁਲਾਈ ਅਕਤੂਬਰ, 03
ਇੱਕ ਦਿਨ ਇੱਕ ਉਮਰ
ਪਰਮਿੰਦਰ ਸੋਢੀ
ਉਮਰ ਨਾਲ ਮਨੁੱਖ ਸਿਆਣਾ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ. ਹਾਂ ਉਸ ਦੇ ਮਨੋਭਾਵ ਮਾੜੇ-ਚੰਗੇ ਅਨੁਭਵਾਂ ਨਾਲ ਜ਼ਖ਼ਮੀ ਹੋਣ, ਉਸ ਦੀ ਬਿਰਤੀ ਦਾ ਸੰਤੁਲਨ ਵਿਗੜ ਜਾਵੇ ਇਹ ਸੰਭਵ ਹੈ.
ਉਮਰ ਬਨਾਮ ਸਾਹਿੱਤ
ਭੂਸ਼ਨ
ਅਮਿਤੋਜ ਮਜ਼ਾਕ ਨਾਲ ਕਹਿੰਦਾ ਹੁੰਦਾ ਸੀ ਕਿ ਮੈਂ ਫ਼ਰੀਦ ਨਾਲੋਂ ਫ਼ਾਇਦੇ ’ਚ ਹਾਂ ਕਿਉਂਕਿ ਮੈਂ ਫ਼ਰੀਦ ਨੂੰ ਪੜ੍ਹਿਆ ਹੈ, ਫ਼ਰੀਦ ਨੇ ਮੈਨੂੰ ਨਹੀਂ ਸੀ ਪੜ੍ਹਿਆ. ਵਿਹਾਰਕ ਜੀਵਨ ਵਿਚ ਅੱਗੋਂ ਪਿੱਛੋਂ ਜੰਮਣ ਦਾ ਬੜਾ ਮਹੱਤਵ ਹੈ, ਸੀਨੀਅਰ-ਜੂਨੀਅਰ ਦਾ ਰੌਲਾ ਦਫ਼ਤਰਾਂ ਵਿਚ ਹੀ ਨਹੀਂ, ਸਾਹਿੱਤ ਵਿਚ ਵੀ ਹੈ. ਇਤਿਹਾਸ ਦੇ ਅਹਾਤੇ ਵਿਚ ਪੀੜ੍ਹੀਆਂ ਨੂੰ ਨੰਬਰਵਾਰ ਡਾਹਿਆ ਜਾਂਦਾ ਹੈ. ਲੇਖਕਾਂ ਨੂੰ ਨੰਬਾਰਵਾਰ ਬਿਠਾਇਆ ਜਾਂਦਾ ਹੈ. ਉਮਰ ਦੇ ਲਿਹਾਜ਼ ਨਾਲ.
ਰਾਵਣ ਦਾ ਦਸਵਾਂ ਸਿਰ
ਗੁਰਦੇਵ ਚੌਹਾਨ
ਰਾਵਣ ਦਾ ਦਸਵਾਂ ਸਿਰ ਅਤੇ ਉਮਰ ਦਾ ਪਹਿਲਾ ਅਤੇ ਆਖ਼ਰੀ ਸਿਰਾ ਦੱਸਣਾ ਬਹੁਤ ਮੁਸ਼ਕਿਲ ਹੈ. ਰਾਵਣ ਦੇ ਦਸਾਂ ਸਿਰਾਂ ਵਿਚੋਂ ਕੋਈ ਸਿਰ ਵੀ ਦਸਵਾਂ ਹੋ ਸਕਦਾ ਹੈ, ਕਿੱਥੋਂ ਗਿਣਨਾ ਹੈ ਇਹ ਅਰਥ ਰੱਖਦਾ ਹੈ ਅਤੇ ਇਹ ਬੇਅਰਥ ਵੀ ਹੈ ਕਿਉਂਕਿ ਇਹ ਕਿਵੇਂ ਦੱਸ ਸਕਦੇ ਹਾਂ ਕਿ ਕਿਹੜੇ ਵਿਚ ਪ੍ਰਾਣ ਘੱਟ ਹਨ ਤੇ ਕਿਹੜੇ ਵਿਚ ਜ਼ਿਆਦਾ. ਉਮਰ ਦਾ ਵੀ ਕੋਈ ਸਿਰ ਪੈਰ ਨਹੀਂ ਹੈ.
ਜੀ ਨੀ ਜਾਣ ਨੂੰ ਕਰਦਾ
ਗੁਲ ਚੌਹਾਨ
ਤੁਸੀਂ ਕਦੀ ਪੂਰਬ ਜਾਂ ਪੱਛਮ ਦੇ ਵੱਡੇ ਲੇਖਕਾਂ ਦੇ ਨਾਂ ਪੜ੍ਹੋ ਬੜੇ ਮਰਦਾਵੇਂ ਅਤੇ ਹੋਸ਼ਮੰਦ ਮਿਲਣਗੇ. ਚਿਹਰੇ ਵੇਖੋ, ਕਿੰਨੇ ਰੋਹਬਦਾਰ ਹੋਣਗੇ. ਜਦੋਂ ਕਿ ਇਸ ਦੇ ਉਲਟ ਬਹੁਤ ਸਾਰੇ ਪੰਜਾਬੀ ਲੇਖਕਾਂ ਦੇ ਨਾਂ ਲੇਟਵੇਂ ਤੇ ਇਸਤਰੀ-ਵਾਚਕ ਅਤੇ ਚਿਹਰੇ ਅਜੀਬ ਤਰ੍ਹਾਂ ਦੇ ਖਿਜ਼ਾਬੀ ਅਤੇ ਤੇਜ਼ਾਬੀ. ਕੋਈ ਪੰਜਾਬੀ ਕਿਤਾਬ ਫੜ ਲਵੋ ਵੱਡੇ ਕਰਨੀ ਵਾਲੇ ਲੋਕ, ਪਾਤਰ, ਵੱਡੇ ਹੋਟਲ, ਚੰਗੇ ਰੇਸਤੋਰਾਂ, ਚੰਗੇ ਖਾਣੇ, ਖੁਸ਼ਬੂ, ਪਹਿਨਣ ਦਾ ਜ਼ਿਕਰ ਵਿਰਲਾ ਟਾਵਾਂ ਮਿਲੇਗਾ. ਵੱਡੇ, ਮਾਰਖੋਰੇ, ਦਰਵੇਸ਼, ਸਮਰੱਥ ਅਤੇ ਸਰਦੇ-ਪੁੱਜਦੇ ਲੋਕਾਂ ਦੀ ਘਾਟ ਖਟਕੇਗੀ ਬੁਰੀ ਤਰ੍ਹਾਂ ਨਾਲ. ਤਰਸੇ ਹੋਏ, ਅਪੰਗ, ਬਿਮਾਰ ਲੋਕ ਨਜ਼ਰ ਆਉਣਗੇ ਥਾਂ ਥਾਂ. ਪਤਾ ਨਹੀਂ ਵੱਖਰੇ ਦਲਿਤ ਸਾਹਿਤ ਦੀ ਲੋੜ ਕਿਉਂ ਮਹਿਸੂਸ ਕੀਤੀ ਜਾਂਦੀ ਹੈ ਏਥੇ.
ਇਸ ਅੰਕ ਦੀਆਂ ਹੋਰ ਰਚਨਾਵਾਂ
ਢਲਦੀ ਉਮਰ/ ਰਵਿੰਦਰ ਰਵੀ, ਗੁਰਬਾਣੀ ਵਿਚ ਕਾਲ ਤੇ ਅਕਾਲ/ ਕਰਮਜੀਤ ਸਿੰਘ, ਦੋ ਨਜ਼ਮਾਂ/ ਸਰੋਦ ਸੁਦੀਪ, ਅੰਤਰ ਝਾਤੀ/ ਸੋਹਨ ਕਾਦਰੀ, ਹੋਮਪੇਜ/ ਮੋਹਨਜੀਤ, ਕਵਿਤਾਵਾਂ/ ਬੇਦੀ, ਸੰਧੂ, ਕਸਕ, ਬਾਵਾ, ਰਘੁਵੰਸ਼ੀ, ਆਲੋਕ, ਉਮਰਾਂ ਦੇ ਸਫ਼ਰ/ ਗੁਰਵਿੰਦਰ, ਤਿੰਨ ਕਵਿਤਾਵਾਂ/ ਮਨਮੋਹਨ, ਕਲਪਨਾ/ ਮਨਜੀਤ ਕੌਰ ਸੇਖੋਂ, ਕਿਤਾਬ/ ਅਮਰੀਕ ਗਿੱਲ, ਸੰਵਾਦ/ ਬੁੱਧ ਸਿੰਘ ਨੀਲੋਂ ਅਤੇ ਹੋਰ ਬਹੁਤ ਕੁੱਝ.